पंजाब

ਪੰਜਾਬ ਯੂਨੀਅਨ ਆਫ਼ ਜਰਨਲਿਸਟ ਨੇ ‘ਮਨੁੱਖੀ ਅਧਿਕਾਰਾਂ ਦੀ ਰਾਖੀ’ ਵਿਸ਼ੇ ‘ਤੇ ਕਰਵਾਇਆ ਸੈਮੀਨਾਰ–

ਲੋਕਤੰਤਰ ਵਿਰੋਧੀ ਨਿਜ਼ਾਮ ਨੂੰ  ਟੱਕਰ ਦੇਣ ਲਈ ਕਲਮਾਂ ਤਿੱਖੀਆਂ ਕਰਨ ਦੀ ਲੋੜ : (ਕਰਮਜੀਤ ਸਿੰਘ)

ਸਰਕਾਰ ਨੇ ਕਲਮ ਦੀ ਤਾਕਤ ਨੂੰ  ਪਛਾਣਿਆਂ ਤੇ ਪ੍ਰਵਾਨ ਕੀਤਾ : (ਜਸਪਾਲ ਹੇਰਾਂ)

ਜਗਰਾਉਂਂ  (ਵਰਿਆਮ ਹਠੂਰ) ਲੋਕ-ਤੰਤਰ ਦਾ ਕਤਲ ਕਰਨ ਵਾਲੀਆਂ ਲੋਕ ਵਿਰੋਧੀ ਤਾਕਤਾਂ ਖਿਲਾਫ਼ ਲਿਖਣ ਬੋਲਣ ਵਾਲੀਆਂ ਧਿਰਾਂ ਨੂੰ  ਜਾਸੂਸੀ ਰਾਹੀਂ ਕੁਚਲਣ ਦੀ ਸਾਜ਼ਿਸ਼ ਬੇਨਕਾਬ ਕਰਨ ਲਈ ਕਲਮਾਂ ਨੂੰ  ਹੋਰ ਤਿੱਖੀਆਂ ਕਰਨ ਦੀ ਲੋੜ ਹੈ | ਇਹ ਪ੍ਰਤੀਕਿਰਿਆ ਪੰਜਾਬੀ ਟਿ੍ਬਿਊਨ ਦੇ ਸੰਪਾਦਕ ਕਰਮਜੀਤ ਸਿੰਘ ਨੇ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਸੱਦੇ ‘ਤੇ ਸੀ. ਟੀ. ਯੂਨੀਵਰਸਿਟੀ ਵਿਖੇ ‘ਮਨੁੱਖੀ ਅਧਿਕਾਰਾਂ ਦੀ ਰਾਖੀ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ਦੌਰਾਨ ਹਾਜ਼ਰ ਪੱਤਰਕਾਰਾਂ ਨੂੰ  ਸੰਬੋਧਨ ਕਰਦਿਆਂ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ‘ਤੇ ਸਿੱਧਾ ਡਾਕਾ ਹੈ, ਜਿਸ ਖਿਲਾਫ਼ ਸਮੁੱਚੇ ਸਮਾਜ ਨੂੰ  ਇਕਜੁੱਟ ਹੋਣਾ ਹੋਵੇਗਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਵਿਚ ਖੋਟ ਹੈ, ਇਸ ਗੱਲ ਦਾ ਅੰਦਾਜ਼ਾ ਹਾਲ ਵਿਚ ਹੀ ਸ਼ੈਸ਼ਨ ਦੌਰਾਨ ਹੋਈ ਬਹਿਸ ਤੋਂ ਲਗਾਇਆ ਜਾ ਸਕਦਾ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ ‘ਤੇ ਵਿਰੋਧੀ ਧਿਰ ਵੱਲੋਂ ਸਰਕਾਰ ਨੂੰ  ਖੁੱਲੀ ਬਹਿਸ ਦਾ ਸੱਦਾ ਦਿੱਤਾ ਪ੍ਰੰਤੂ ਕੇਂਦਰੀ ਨਿਰਮਲਾ ਸੀਤਾਰਮਣ ਦੇ ਗੋਲ ਮੋਲ ਜਵਾਬ ਨੇ ਸਰਕਾਰ ਵੱਲੋਂ ਇਹ ਸਾਫਟਵੇਅਰ ਖ੍ਰੀਦਣ ਦੇ ਮਾਮਲੇ ਦੀ ਸ਼ੰਕਾ ਹੀ ਦੂਰ ਨਹੀਂ ਕੀਤੀ ਸਗੋਂ ਪੱਕੀ ਮੋਹਰ ਹੀ ਲਾ ਦਿੱਤੀ ਕਿ ਇਹ ਜਾਸੂਸੀ ਸਰਕਾਰ ਨੇ ਹੀ ਕਰਵਾਈ ਹੈ | ਕਰਮਜੀਤ ਸਿੰਘ ਨੇ ਉਚੇਚੇ ਤੌਰ ‘ਤੇ ਮੱੁਖ ਸੰਪਾਦਕ ਜਸਪਾਲ ਸਿੰਘ ਹੇਰਾਂ ਦਾ ਜ਼ਿਕਰ ਛੇੜਦਿਆਂ ਕਿਹਾ ਕਿ ਜਸਪਾਲ ਸਿੰਘ ਹੇਰਾਂ ਦਾ ਨਾਂ ਇਸ ਮੁੱਦੇ ਨਾਲ ਜੁੜੇ ਮੁੱਢਲੇ ਸਫ਼ਾ  ਵਾਲੇ ਜਰਨਲਿਸਟਾਂ ਵਿਚ ਸ਼ੁਮਾਰ ਹੈ | ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਕ ਨਿੱਕੇ ਜਿਹੇ ਕਮਰੇ ਵਿਚ ਬੈਠ ਕੇ ਸੀਮਤ ਸੰਚਾਰ ਸਾਧਨਾਂ ਰਾਹੀਂ ਪ੍ਰਕਾਸ਼ਿਤ ਹੁੰਦੇ ਪਹਿਰੇਦਾਰ ਪਰਚੇ ਤੋਂ ਸਰਕਾਰ ਨੂੰ  ਕੀ ਖਤਰਾ ਹੋ ਸਕਦਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਨੂੰ  ਪਹਿਰੇਦਾਰ ਅਖ਼ਬਾਰ ਵਿਚ ਛਪ ਰਹੇ ਸੰਪਾਦਕੀ ਕਾਲਮਾਂ ਦਾ ਭੈਅ ਖਾਹ ਰਿਹਾ ਹੈ | ਸਰਕਾਰ ਇਸ ਅਖਬਾਰ ਦੀ ਨਿੱਡਰ, ਬੇਬਾਕ ਲੇਖਣੀ ਤੋਂ ਘਬਰਾ ਰਹੀ ਹੈ | ਉਨ੍ਹਾਂ ਪੱਤਰਕਾਰਾਂ ਨੂੰ  ਚੇਤਨ ਕਰਦਿਆਂ ਕਿਹਾ ਹੱਕ ਸੱਚ ਲਿਖਣ ਵਾਲੀਆਂ ਕਲਮਾਂ ਸੋਚ ਲੈਣ ਕਿ ਇਸ ਅੱਗ ਦਾ ਸੇਕ ਸਿਰਫ਼ ਜਸਪਾਲ ਹੇਰਾਂ ਜਾਂ ਹੋਰਨਾਂ ਜਰਨਲਿਸਟਾਂ ਤੱਕ ਨਹੀਂ ਇਸ ਦਾ ਸੇਕ ਸਾਡੇ ਘਰਾਂ ਤੱਕ ਵੀ ਆਵੇਗਾ | ਉਨ੍ਹਾਂ ਕਿਹਾ ਇਹ ਅੱਗ ਸਾਡੇ ਤੱਕ ਆਵੇ ਉਸ ਤੋਂ ਪਹਿਲਾਂ ਹੀ ਸਾਨੂੰ ਇਸ ਮੁੱਦੇ ਨੂੰ  ਲੋਕ ਲਹਿਰ ਬਣਾਉਣਾ ਹੋਵੇਗਾ | ਇਸ ਮੌਕੇ ਸੀਨੀਅਰ ਪੱਤਰਕਾਰ ਸੰਤੋਖ ਗਿੱਲ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਅਤੇ ਨਿੱਜ਼ਤਾ ‘ਤੇ ਹਮਲਾ ਕੋਈ ਨਵੀਂ ਗੱਲ ਨਹੀਂ ਹੈ | ਗਿੱਲ ਨੇ ਦੇਸ਼ ਦੀਆਂ ਨਾਮੀਂ ਸ਼ਖ਼ਸੀਅਤਾਂ ਦੀ ਹੁੰਦੀ ਜਾਸੂਸੀ ਅਤੇ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਦੀ ਕਾਰਜਵਿਧੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਵਿਸ਼ਵ ਮੰਡੀ ਵਿਚ ਇਹ ਵਰਤਾਰਾ ਆਮ ਜਿਹੀ ਗੱਲ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਵਰਗੇ ਵਿਕਸਤ ਦੇਸ਼ ਫ਼ਰਾਂਸ, ਜਰਮਨ, ਇਟਲੀ, ਚੀਨ, ਜਪਾਨ, ਅਫ਼ਗ਼ਾਨਿਸਤਾਨ, ਪਾਕਿਸਤਾਨ ਤੇ ਭਾਰਤ ਵਰਗੇ ਦੇਸ਼ਾਂ ਵਿਚ ਹੁੰਦੇ ਰਾਜਨੀਤਕ, ਸਮਾਜਿਕ ਵਰਤਾਰੇ ‘ਤੇ ਕਰੜੀ ਨਜ਼ਰ ਰੱਖਦੇ ਰਹੇ ਹਨ | ਗਿੱਲ ਨੇ ਕਿਹਾ ਕਿ ਹੁਣ ਜੋ ਮਾਹੌਲ ਕੇਂਦਰ ਦੀ ਮੋਦੀ ਸਰਕਾਰ ਨੇ ਪੈਦਾ ਕੀਤਾ ਉਸ ਤੋਂ ਸਾਫ਼ ਹੈ ਕਿ ਅਸੀਂ ਆਪਣੀਂ ਮਰਜ਼ੀ ਅਨੁਸਾਰ ਬੋਲ ਤੇ ਲਿਖ ਵੀ ਨਹੀਂ ਸਕਦੇ | ਇਸ ਮੌਕੇ ਸੀ. ਟੀ. ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਮਨੁੱਖੀ ਅਧਿਕਾਰਾਂ ‘ਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਮਾਮਲੇ ਖਿਲਾਫ਼ ਸਮੁੱਚੇ ਸਮਾਜ ਨੂੰ  ਇਕਜੁੱਟ ਹੋ ਕੇ ਲੜਨ ਦੀ ਲੋੜ ਹੈ | ਉਨ੍ਹਾਂ ਪੰਜਾਬ ਯੂਨੀਅਨ ਆਫ਼ ਜਰਨਲਿਸਟ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਸੂਬਾ ਪ੍ਰਧਾਨ ਤੇ ਪਹਿਰੇਦਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਸਮੁੱਚੇ ਪੱਤਰਕਾਰ ਭਾਈਚਾਰੇ ਲਈ ਅਤਿ ਮਾਣ ਵਾਲੀ ਗੱਲ ਹੈ ਕਿ ਸਰਕਾਰ ਨੇ ਕਲਮ ਦੀ ਤਾਕਤ ਨੂੰ  ਪਛਾਣਿਆਂ ਤੇ ਪ੍ਰਵਾਨ ਕੀਤਾ ਹੈ | ਸ: ਹੇਰਾਂ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ ਕਿ ਉਹ ਲੰਮੇਂ ਸਮੇਂ ਤੋਂ ਜਾਣਦੇ ਸਨ ਕਿ ਸਰਕਾਰ ਦੀ ਨੀਅਤ ਵਿਚ ਖੋਟ ਹੈ ਤੇ ਉਨ੍ਹਾਂ ਦੇ ਫੋਨ ਤੱਕ ਟੇਪ ਕੀਤੇ ਜਾ ਰਹੇ ਹਨ | ਸ: ਹੇਰਾਂ ਨੇ ਕਿਹਾ ਕਿ ਦਾਮ, ਸ਼ਾਮ ਦੰਡ ਭੇਖ ਦੇ ਮਨਸੂਬੇ ਨਾਕਾਮ ਹੋਣ ਤੋਂ ਬਾਅਦ ਸਰਕਾਰ ਨੇ ਜਾਸੂਸੀ ਦਾ ਪ੍ਰਮਾਣੂ ਸੁੱਟ ਕੇ ਕਲਮ ਦੀ ਆਜ਼ਾਦੀ ਨੂੰ  ਕੁਚਲਣ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਉਹ ਅਕਾਲ ਪੁਰਖ ਦੀ ਮਿਹਰ ਸਕਦਾ ਆਪਣਾ ਜੀਵਨ ਕੌਮ ਤੇ ਪੰਜਾਬ ਦੇ ਲੋਕਾਂ ਦੇ ਲੇਖੇ ਲਾਉਣ ਲਈ ਆਪਣੇ ਈਮਾਨ ‘ਤੇ ਅਡੋਲ ਡਟੇ ਹੋਏ ਹਨ | ਉਨ੍ਹਾਂ ਕਿਹਾ ਕਿ ਜਦੋਂ ਤੱਕ ਅਕਾਲ ਪੁਰਖ ਦਾ ਹੱਥ, ਆਮ ਲੋਕਾਂ  ਆਸ਼ੀਰਵਾਦ ਤੇ ਪੱਤਰਕਾਰ ਭਾਈਚਾਰੇ ਦਾ ਸਾਥ ਹੈ, ਉਦੋਂ ਤੱਕ ਦੁਨੀਆਂ ਦੀ ਕੋਈ ਵੀ ਤਾਕਤ ਉਨ੍ਹਾਂ ਨੂੰ  ਸੱਚ ਲਿਖਣ ਬੋਲਣ ਤੋਂ ਥਿਰਕਾ ਨਹੀਂ ਸਕਦੀ | ਮੰਚ ਦਾ ਸੰਚਾਲਨ  ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ ਨੇ ਬਹੁਤ ਹੀ ਖੂਬਸੂਰਤੀ ਨਾਲ ਕੀਤਾ | ਅੰਤ ‘ਚ ਸੰਜੀਵ ਗੁਪਤਾ ਤੇ ਸ਼ਮਸ਼ੇਰ ਸਿੰਘ ਗਾਲਿਬ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਆਸ ਪ੍ਰਗਟ ਕੀਤੀ | ਇਸ ਮੌਕੇ ਪ੍ਰੋ: ਕਰਮ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਰਿਸ਼ਬਦੀਪ ਸਿੰਘ ਹੇਰਾਂ, ਜਗਸੀਰ ਸਿੰਘ ਸੰਧੂ, ਹਰਪ੍ਰੀਤ ਸਿੰਘ ਗਿੱਲ, ਵਰਿੰਦਰ ਸਹਿਗਲ, ਭੁਪਿੰਦਰ ਸਿੰਘ, ਸੁਖਦੇਵ ਗਰਗ, ਪਰਮਜੀਤ ਸਿੰਘ ਗਰੇਵਾਲ, ਤੇਜਿੰਦਰ ਸਿੰਘ ਚੱਢਾ, ਸਰਬਜੀਤ ਸਿੰਘ ਭੱਟੀ, ਸਤਪਾਲ ਸਿੰਘ ਦੇਹੜਕਾ, ਸੁਖਦੇਵ ਸਿੰਘ ਚੱਕ, ਜਗਦੀਪ ਸਿੰਘ ਸੱਗੂ, ਗੁਰਦੀਪ ਸਿੰਘ ਗੋਲਡੀ, ਬਿੱਟੂ ਸਵੱਦੀ, ਪੁਸ਼ਪਿੰਦਰ ਸਿੰਘ ਡੱਲਾ, ਸੰਜੀਵ ਅਰੋੜਾ, ਅੰਮਿ੍ਤਪਾਲ ਸਿੰਘ ਫਿਲੋਰ, ਚਰਨਜੀਤ ਸਿੰਘ ਸਰਨਾ, ਸਤੀਸ਼ ਗੁਪਤਾ, ਕੁਲਦੀਪ ਸਿੰਘ ਲੋਹਟ, ਅਵਤਾਰ ਸਿੰਘ ਭਾਗਪੁਰ, ਭੁਪਿੰਦਰ ਸਿੰਘ ਮੁਰਲੀ, ਦਵਿੰਦਰ ਲੰਮੇ, ਜਗਰੂਪ ਸਿੰਘ ਜਰਖੜ, ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਮੱਕੜ, ਪਰਮਜੀਤ ਸਿੰਘ ਪੰਮੀ, ਜਸਵੰਤ ਸਹੋਤਾ, ਸੁਖਜੀਤ ਸਿੰਘ ਸਲੇਮਪੁਰੀ, ਕੁੁਲਵਿੰਦਰ ਸਿੰਘ ਚੰਦੀ, ਬੇਅੰਤ ਸਿੰਘ ਮੁਸਕਾਨ, ਰਵੀ ਗਰਗ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਇਨਸਾਫ਼ ਪਸੰਦ ਲੋਕ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button