ਦਿੱਲੀ ਕਿਸਾਨਾਂ ਦੀ ਸੰਸਦ ਵਿੱਚ ਹਾਜਰੀ ਭਰਕੇ ਆਈਆਂ ਪਿੰਡ ਅਖਾੜਾ ਦੀਆਂ ਬੀਬੀਆਂ ਦਾ ਵਿਸ਼ੇਸ਼ ਸਨਮਾਨ–

0
173

ਜਗਰਾਉਂ-(ਵਰਿਆਮ ਹਠੂਰ)- ਦਿੱਲੀ ਕਿਸਾਨਾਂ ਵੱਲੋਂ ਸੰਸਦ ਅੱਗੇ ਲਗਾਈ ਜਾ ਰਹੀ ਆਪਣੀ ਸੰਸਦ ਵਿੱਚ ਹਾਜਰੀ ਭਰਕੇ ਵਾਪਸ ਪਿੰਡ ਆਈਆਂ ਪਿੰਡ ਅਖਾੜਾ ਦੀਆਂ ਬੀਬੀਆਂ ਦਲਜੀਤ ਕੌਰ, ਸੁਰਜੀਤ ਕੌਰ, ਗੁਰਮੀਤ ਕੌਰ, ਪ੍ਰੀਤਮ ਕੌਰ, ਚਰਨਜੀਤ ਕੌਰ, ਦਾ ਨਗਰ ਦੇ ਕਿਸਾਨਾਂ ਆਗੂਆਂ ਵੱਲੋਂ ਵਿਸ਼ੇਸ਼ ਤੌਰ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ, ਗੱਲਬਾਤ ਕਰਦਿਆਂ ਕਿਸਾਨ ਬੀਬੀਆਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਮਜ਼ਦੂਰਾਂ ਦੇ ਹੌਂਸਲੇ ਬਲੰਦ ਹਨ। ਤੇ ਜਿੰਨ੍ਹਾਂ ਚਿਰ ਕੇਂਦਰ ਦੀ ਸਰਕਾਰ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਉਨ੍ਹਾਂ ਚਿਰ ਦੇਸ਼ ਦੇ ਮਿਹਨਤਕਸ਼ ਕਿਸਾਨ ਮਜਦੂਰ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਰਹਿਣਗੇ, ਉਹਨਾਂ ਕਿਹਾ ਕਿ ਮਾਈ ਭਾਗੋ ਦੀਆਂ ਵਾਰਿਸਾਂ ਬੀਬੀਆਂ ਭੈਣਾਂ ਵੀ ਆਪਣਾ ਅਹਿਮ ਰੋਲ ਅਦਾ ਕਰ ਰਹੀਆਂ ਹਨ। ਤੇ ਕੇਂਦਰ ਸਰਕਾਰ ਨੂੰ ਖੇਤੀ ਕਨੂੰਨਾਂ ਨੂੰ ਵਾਪਸ ਲੈਣਾ ਹੀ ਪਵੇਗਾ, ਅੰਤ ਵਿੱਚ ਉਨ੍ਹਾਂ ਸਨਮਾਨ ਕਰਨ ਵਾਲੇ ਆਗੂਆਂ ਦਾ ਧੰਨਵਾਦ ਕੀਤਾ, ਤੇ ਹੋਰਾਂ ਨੂੰ ਵੀ ਦਿੱਲੀ ਵੱਲ ਕੂਚ ਕਰਨ ਦੀ ਅਪੀਲ ਕੀਤੀ ਤਾਂ ਜੋ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ, ਗੱਲਬਾਤ ਕਰਦਿਆਂ ਤੇਜ ਸਿੰਘ ਅਖਾੜਾ ਨੇ ਕਿਹਾ ਕਿ ਪਿੰਡ ਅਖਾੜਾ ਦੇ ਮਿਹਨਤਕਸ਼ ਕਿਸਾਨਾਂ ਅਤੇ ਬੀਬੀਆਂ ਵੱਲੋਂ ਦਿੱਲੀ ਕਿਸ਼ਾਨੀ ਸੰਘਰਸ਼ ਵਿੱਚ ਪਿਛਲੇ ਸਮੇਂ ਤੋਂ ਹਾਜਰੀਆਂ ਭਰੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੂੰ ਦੇਸ਼ ਦੇ ਮਿਹਨਤਕਸ਼ ਕਿਸਾਨਾਂ ਮਜ਼ਦੂਰਾਂ ਦੀਆਂ ਜਾਇਜ ਮੰਗਾਂ ਨੂੰ ਮੰਨ ਕੇ ਨਵੇਂ ਖੇਤੀ ਕਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਇਸ ਮੌਕੇ ਸੇਵਾ ਸਿੰਘ ਪ੍ਰਧਾਨ, ਹਰਦੇਵ ਸਿੰਘ ਕੈਸੀਅਰ. ਜਗਦੇਵ ਸਿੰਘ ਕੈਸੀਅਰ, ਤੇਜ਼ ਸਿੰਘ ਅਖਾੜਾ, ਪਾਲਾ ਸਿੰਘ, ਹੈਰੀ, ਸੀਰਾ, ਜੈਲ, ਪਿਰਤਾਂ, ਬੇਅੰਤ ਸਿੰਘ, ਨੀਲਾ, ਗਿੰਦਾ, ਜੋਗਿੰਦਰ ਸਿੰਘ, ਬਿੰਦਰ ਸਿੰਘ, ਜੱਸਾ, ਕਾਕਾ, ਕਿੰਦਾ, ਜੀਤ ਸਿੰਘ, ਕੁੰਡਾ ਸਿੰਘ ਸਮੇਤ ਬੀਬੀ ਦਲਜੀਤ ਕੌਰ,  ਸੁਰਜੀਤ ਕੌਰ, ਗੁਰਮੀਤ ਕੌਰ, ਪ੍ਰੀਤਮ ਕੌਰ, ਚਰਨਜੀਤ ਕੌਰ ਤੇ ਹੋਰ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here