ਐਸ ਸੀ ਵਿਦਿਆਰਥੀਆਂ ਨੂੰ ਲੋੜੀਂਦੇ ਦਸਤਾਵੇਜ਼ ਹਾਸਿਲ ਕਰਨ ਦੀ ਸਮੱਸਿਆ ਨੂੰ ਲੈ ਕੇ ਹਲਕਾ ਇੰਚਾਰਜ ਸ਼੍ਰੀ ਕਲੇਰ ਐਸ ਡੀ ਐਮ ਨੂੰ ਮਿਲੇ–

0
167

ਜਗਰਾਉਂ, (ਵਰਿਆਮ ਹਠੂਰ)-ਪਟਵਾਰੀਆਂ ਵੱਲੋਂ ਹੜਤਾਲ ਦੇ ਚਲਦਿਆਂ ਐਸ ਸੀ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮ ਲਈ ਅਰਜ਼ੀਆਂ ਤਸਦੀਕ ਕਰਵਾਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸ਼੍ਰੀ ਐੱਸ ਆਰ ਕਲੇਰ ਅੱਜ ਸਥਾਨਕ ਐਸ ਡੀ ਐਮ ਨੂੰ ਮਿਲੇ ਜਿੱਥੇ ਉਨ੍ਹਾਂ ਸਕੂਲੀ ਵਿਦਿਆਰਥੀਆਂ ਵੱਲੋਂ ਆਮਦਨ ਸਰਟੀਫਿਕੇਟ, ਸਡਿਊਲ ਕਾਸਟ ਸਰਟੀਫਿਕੇਟ ਤੇ ਰਹਾਇਸ਼ੀ ਸਰਟੀਫਿਕੇਟ ਬਣਾਉਣ ਹਿੱਤ ਆ ਰਹੀ ਮੁਸ਼ਕਿਲ ਦੇ ਹੱਲ ਲਈ ਐਸ. ਡੀ.ਐਮ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਇੱਕ ਪਾਸੇ ਸਕੂਲਾਂ ਵੱਲੋਂ ਐਸ ਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਅਪਲਾਈ ਕਰਨ ਲਈ ਆਮਦਨ ਸਰਟੀਫਿਕੇਟ ਤੇ ਰਹਾਇਸ਼ੀ ਸਰਟੀਫਿਕੇਟ ਜ਼ਰੂਰੀ ਦਸਤਾਵੇਜ਼ ਅਤੀ ਲੋੜੀਂਦੇ ਹਨ, ਦੂਜੇ ਪਾਸੇ ਪਟਵਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ। ਇਸ ਹੜਤਾਲ ਦੇ ਚਲਦਿਆਂ ਐਸ ਸੀ ਵਿਦਿਆਰਥੀਆਂ ਨੂੰ ਇਹ ਲੋੜੀਂਦੇ ਦਸਤਾਵੇਜ਼ ਹਾਸਿਲ ਕਰਨ ਲਈ ਦਫ਼ਤਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਸ੍ਰੀ ਕਲੇਰ ਵੱਲੋਂ ਇਹ ਸਾਰਾ ਮਾਮਲਾ ਮਾਣਯੋਗ ਐਸ ਡੀ ਐਮ ਦੇ ਧਿਆਨ ਵਿੱਚ ਲਿਆਂਦਾ ਗਿਆ। ਕਲੇਰ ਨੇ ਕਿਹਾ ਕਿ ਐਸ ਡੀ ਐਮ ਸਾਹਿਬ ਵੱਲੋਂ  ਮਾਣਯੋਗ ਡਿਪਟੀ ਕਮਿਸ਼ਨਰ ਨਾਲ ਇਸ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਤੌਰ ‘ਤੇ ਵਿਚਾਰ ਕਰਨਗੇ, ਤਾਂ ਜੋ ਕਿਸੇ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ, ਇਸ ਮੌਕੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ ਵੀ ਹਾਜਰ ਸਨ।

LEAVE A REPLY

Please enter your comment!
Please enter your name here