पंजाब

ਪਿੰਡ ਮਾਣੂੰਕੇ ਤੋਂ ਆਮ ਆਦਮੀ ਪਾਰਟੀ ਦੇ ਤਿੰਨ ਵਲੰਟੀਅਰ ਸ੍ਰੋਮਣੀ ਅਕਾਲੀ ਦਲ “ਚ ਸ਼ਾਮਲ–

ਹਠੂਰ/ਜਗਰਾਉਂ-(ਵਰਿਆਮ ਹਠੂਰ) ਜਗਰਾਉਂ ਦੇ ਪਿੰਡ ਮਾਣੂੰਕੇ ਤੋਂ ਆਮ ਆਦਮੀ ਪਾਰਟੀ ਦੇ ਸੋਸਲ ਮੀਡੀਆ ਦੇ ਤਿੰਨ ਵਲੰਟੀਅਰ ਜਸਪ੍ਰੀਤ ਸਿੰਘ, ਬਲਕਾਰ ਸਿੰਘ ਅਤੇ ਸੁਖਜਿੰਦਰ ਸਿੰਘ ਅੱਜ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸ਼੍ਰੀ ਐੱਸ.ਆਰ.ਕਲੇਰ  ਜੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਸ ਮੌਕੇ ਐੱਸ ਆਰ ਕਲੇਰ ਨੇ ਕਿਹਾ ਕਿ ਇਹ ਸੋਸਲ ਮੀਡੀਆ ਦੇ ਤਿੰਨ ਵਲੰਟੀਅਰ ਜੋ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਇਹਨਾਂ ਵਲੰਟੀਅਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਪ੍ਰਚਾਰ ਇਕ ਝੂਠ ਦੀ ਬੁਨਿਆਦ ਹੈ। ਜਿਸ ਨਾਲ ਸੋਸਲ ਮੀਡੀਆ ਤੇ ਝੂਠ ਪ੍ਰਚਾਰ ਕਰ ਕੇ ਲੋਕਾ ਨੂੰ ਮੂਰਖ ਬਣਾਉਣ ਦੀ ਆਮ ਆਦਮੀ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸੇ ਕਾਰਨ ਵਲੰਟੀਅਰ ਆਮ ਆਦਮੀ ਪਾਰਟੀ ਛੱਡ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਅਕਾਲੀ ਦਲ ਪਾਰਟੀ ਜੋ ਕਿ ਹਮੇਸ਼ਾ ਲੋਕਾਂ ਦਾ ਭਲਾ ਸੋਚਦੀ ਹੈ ਅਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਸ਼ਾਮਲ ਹੋਣ ਵਾਲੇ ਵਲੰਟੀਅਰਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਜਦੋਂ ਤੋਂ ਚੱਲਿਆ ਹੈ ਉਸ ਸਮੇਂ ਤੋਂ ਸਿਰਫ਼ ਇਕ ਅਕਾਲੀ ਦਲ ਪਾਰਟੀ ਹੀ ਹੈ। ਜਿਸ ਨੇ ਕਿਸਾਨਾਂ ਲਈ ਆਪਣਾ 25 ਸਾਲਾ ਗੱਠਜੋੜ ਤੋੜਿਆ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਕਿਸਾਨਾ। ਦੇ ਹੱਕਾਂ ਖਾਤਿਰ ਕੇਂਦਰ ਦੀ ਵਜੀਰੀ ਨੂੰ ਵੀ ਲੱਤ ਮਾਰੀ ਸੀ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਸਰਕਾਰ ਨੇ ਝੂਠ ਪ੍ਰਚਾਰ ਵਿੱਚ ਹੀ ਸਾਡੇ ਚਾਰ ਸਾਲ ਕੱਢ ਦਿੱਤੇ। ਇਸ ਮੌਕੇ ਐੱਸ ਆਰ ਕਲੇਰ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਵਲੰਟੀਅਰਾ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਸ.ਨਿਰਮਲ ਸਿੰਘ ਸੰਧੂ ਮਾਣੂੰਕੇ, ਆਈ.ਟੀ. ਵਿੰਗ ਮਾਲਵਾ ਜੋਨ ਕੋਆਰਡੀਨੇਟਰ ਸ.ਬਲਰਾਜ ਸਿੰਘ ਭੱਠਲ, ਸੁਖਦੇਵ ਸਿੰਘ ਜੱਗਾ ਸੇਖੋਂ, ਰਾਜਮਨਦੀਪ ਸਿੰਘ ਕਾਉਂਕੇ, ਯੂਥ ਸਰਕਲ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ, ਰਛਪਾਲ ਸਿੰਘ ਰੀਸੂ, ਹਰਦੀਪ ਸਿੰਘ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਬਲਕਾਰ ਸਿੰਘ, ਜਗਤਾਰ ਸਿੰਘ, ਪਰਮਿੰਦਰ ਸਿੰਘ, ਜਗਦੀਪ ਸਿੰਘ, ਗੁਰਪਿੰਦਰ ਸਿੰਘ, ਮਨਦੀਪ ਸਿੰਘ, ਸਰਬਜੀਤ ਸਿੰਘ ਸਿਮਰਨਜੀਤ ਸਿੰਘ, ਰਾਜਵਿੰਦਰ ਬੁਰਜ ਕੁਲਾਰਾ, ਪਰਗਟ ਸਿੰਘ, ਜਸਵੀਰ ਸਿੰਘ ਸੀਰਾ, ਸੁਖਵਿੰਦਰ ਸਿੰਘ ਮਾਣੂੰਕੇ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਜਸ਼ਨਪ੍ਰੀਤ ਸਿੰਘ ਤੇ ਹੋਰ ਵਰਕਰ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button